ਕਿਤੇ ਤੁਸੀ ਰਾਮੂ ਤਾ - TopicsExpress



          

ਕਿਤੇ ਤੁਸੀ ਰਾਮੂ ਤਾ ਨਹੀ?? ਰਾਮੂ ਇਕ ਦਿਨ ਆਪਣੇ ਘਰੋਂ ਰੋਜ ਦੀ ਤਰਾਂ ਤਿਆਰ ਹੋ ਕੇ ਨਿਕਲਣ ਲੱਗਾ ਕੇ ਅਚਾਨਕ ਉਸ ਨੂੰ ਫੋਨ ਆ ਗਿਆ ਕੀ ਆਪ ਜੀ ਨੂੰ ਕਾਰੋਬਾਰ ਵਿੱਚ ੫੦,੦੦੦ ਦਾ ਮੁਨਾਫਾ ਹੋਇਆ ਹੈ | ਰਾਮੂ ਨੇ ਛਾਲ ਮਾਰੀ ਖੁਸ਼ ਹੋ ਗਿਆ ਅਤੇ ਮਾਂ ਨੂੰ ਕਿਹਾ ਮਾਂ ਜਲਦੀ ਦਹੀ ਛਕਾ ਦੇ ਮੈ ਜਾਣਾ ਜਲਦੀ | ਮਾਂ ਬਿਮਾਰ ਸੀ ਮਾਂ ਨੇ ਕਿਹਾ ਕੇ ਪੁੱਤ ਮੈ ਠੀਕ ਨਹੀ ਤੂੰ ਚਲਾ ਜਾ ਇੰਜ ਹੀ , ਰਾਮੂ ਨੂੰ ਵਿਹ੍ਮ ਦਾ ਪਾਰਾ ਚੜਨਾ ਸ਼ੁਰੂ ਹੋ ਗਿਆ ਚਲੋ ਫਿਰ ਵੀ ਔਖਾ ਸੋਖਾ ਹੋ ਕੇ ਜਾਨ ਹੀ ਲੱਗਾ ਸੀ ਕੀ ਬਿਮਾਰ ਮਾਂ ਨੂੰ ਛਿੱਕ ਆ ਗਈ , ਉਹਥੇ ਹੀ ਰੁਕ ਗਿਆ ਕਿਹੰਦਾ ਮਾਂ ਲਗਦਾ ਤੂੰ ਮੇਨੂ ਖੁਸ਼ ਦੇਖ ਕੇ ਰਾਜੀ ਨਹੀ , ਹੁਣ ਤੂੰ ਛਿੱਕ ਮਾਰ ਤੀ ਮੇਰੇ ਜਾਨ ਲਗਿਆ | ਮਾਂ ਨੇ ਕਿਹਾ ਪੁੱਤ ਮੈ ਬਿਮਾਰ ਆ ਕੁਛ ਨਹੀ ਹੁੰਦਾ ਚਲਾ ਜਾ , ਉਹ ਫੇਰ ਮੁਹ ਤੋਂ ਬੁੜਬੁੜਾਉਨਦਾ ਘਰ ਤੋਂ ਬਾਹਰ ਨਿਕਲਿਆ ਅਤੇ ਆਪਣੀ ਗਡੀ ਵਿਚ ਬੈਠਣ ਲਗਾ ਕੀ ਬਿੱਲੀ ਰਸਤਾ ਕੱਟ ਗਈ | ਉਹ ਫਿਰ ਉਹਥੇ ਹੀ ਰੁੱਕ ਗਿਆ ਅਤੇ ਆਪਣੇ ਦੋਸਤ ਨੂੰ ਫੋਨ ਲਾਇਆ , ਕਿਹੰਦਾ ਯਾਰ ਅੱਜ ਦਿਨ ਹੀ ਮਾੜਾ ਆ , ਦੋਸਤ ਕਿਹੰਦਾ ਕੀ ਹੋਇਆ , ਕਿਹੰਦਾ ਕੀ ਬਿਲੀ ਰਾਹ ਕੱਟ ਗਈ , ਦੋਸਤ ਕਿਹੰਦਾ ਚੱਲ ਕੋਈ ਨਾ ਤੂੰ ਵਿਹ੍ਮ ਨਾ ਕਰ ਮੇਨੂ ਪਤਾ ਇਕ ਪੰਡਿਤ ਨੇ ਦਸਿਆ ਸੀ ਕੀ ੧੦ ਕਦਮ ਪਿੱਛੇ ਜਾ ਕੇ ਫਿਰ ਅਗੇ ਚਲਾ ਜਾਵੀ | ਇਹ ਸੁਨ ਕੇ ਰਾਮੂ ਨੇ ਫੋਨ ਕੱਟ ਦਿਤਾ ਅਤੇ ਪਿਛੇ ਜਾਨ ਲੱਗਾ ਤਾਂ ਕੀ ਦੇਖਿਆ ਕੀ ਘਰ ਦਾ ਦਰਵਾਜਾ ਮਾਂ ਨੇ ਬੰਦ ਕਰਤਾ ਸੀ , ਅਤੇ ੩ ਕਦਮ ਤੇ ਹੀ ਦਰਵਾਜਾ ਆ ਗਿਆ , ਉਸੇ ਕੀ ਜਾਣਾ ਵੀ ਪਿਛੇ ਹੀ ਆ , ਜੋਰ ਜੋਰ ਨਾਲ ਕੁੰਡਾ ਖੜਕਾਇਆ | ਮਾਂ ਨੇ ਉਖੀ ਸੋਖੀ ਹੋ ਕੇ ਕੁੰਡਾ ਖੋਲਿਆ ਫਿਰ ਉਹ ਰਾਮੂ ੭ ਕਦਮ ਹੋਰ ਪਿਛੇ ਗਿਆ ਅਤੇ ਉਸ ਨੂੰ ਸ਼ਾਂਤੀ ਆਈ , ਫਿਰ ਜਾ ਕੇ ਗੱਡੀ ਵਿਚ ਬਿਹ ਗਿਆ | ਜਦ ਉਹ ਦਫਤਰ ਪੋਹਚਿਆ ਤਾਂ ਉਸ ਨੂੰ ਸੁਣਨ ਨੂੰ ਮਿਲਦਾ ਕੀ ਉਸ ਨੂੰ ਮੁਨਾਫਾ ਨਹੀ ਨੁਕਸਾਨ ਹੋ ਗਿਆ ਹੈ ਓਹ ਵੀ ੭੦,੦੦੦ ਦਾ ਉਸ ਦਾ ਪਾਰਾ ਹੋਰ ਚੜ ਗਿਆ ਭੱਜ ਕੇ ਪੰਡਿਤ ਕੋਲ ਗਿਆ ,ਪੰਡਿਤ ਕੋਲ ਗਿਆ ਪੰਡਿਤ ਵੀ ਤੋਤੇ ਵਾਲਾ ਸੀ | ਉਸ ਨੇ ਸ਼ੁਰੂ ਤੋਂ ਪੰਡਿਤ ਨੂੰ ਦਸਿਆ ਕੀ ਅੱਜ ਕੀ ਕੀ ਹੋਇਆ ਹੈ , ਪੰਡਿਤ ਕਿਹਦਾ ਕੋਈ ਵਿਹ੍ਮ ਕਰਨ ਦੀ ਲੋੜ ਨਹੀ ਮੇਰਾ ਗਿਆਨੀ ਸਬ ਦਸੁ , ਰਾਮੂ ਨੇ ਪੁਛਿਆ ਕੇ ਕੋਨ ਗਿਆਨੀ ? ਪੰਡਿਤ ਕਿਹੰਦਾ ਕੀ ਇਹ ਤੋਤਾ ਜੋ ਪਿਜਰੇ ਵਿਚ ਆ ਇਹਦਾ ਨਾਮ ਹੀ ਗਿਆਨੀ ਆ | ਰਾਮੂ ਨੇ ਕਿਹਾ ਦਸੋ ਫਿਰ ਕੀ ਕਰਨਾ , ਪੰਡਿਤ ਕਿਹਦਾ ਇਹਦਾ ਹੈ ੧੦੦੦ ਰੁਪਈਏ ਲਗਣਗੇ ਉਹ ਕਿਹਦਾ ਚਲੋ ਠੀਕ ਆ , ਪੰਡਿਤ ਨੇ ਤੋਤੇ ਦਾ ਪਿੰਜਰਾ ਖੋਲ ਦਿਤਾ ਤੇ ਤੋਤਾ ਉੱਡ ਗਿਆ | ਰਾਮੂ ਕਿਹੰਦਾ ਇਹ ਕੀ ਤੁਹਾਡਾ ਗਿਆਨੀ ਤਾਂ ਉੱਡ ਗਿਆ ਹੁਣ ਕੋਨ ਦਸੁ , ਰਾਮੂ ਨੂੰ ਗੁਸਾ ਆਇਆ ਅਤੇ ਉਹਥੋ ਚਲਾ ਗਿਆ | ਕੁਝ ਦੇਰ ਬਾਅਦ ਉਸ ਦੇ ਗਰ ਇਕ ਜੋਗੀ ਆਇਆ ਉਸ ਨੇ ਕੁੰਡਾ ਖੋਲਿਆ , ਜੋਗੀ ਕਿਹੰਦਾ ਬੇਟਾ ਵਿਹ੍ਮ ਭਰਮ ਵਿਚ ਨਾਂ ਪਿਆ ਕਰ , ਤੇਨੂੰ ਮੈ ਦਸਦਾ ਕੀ ਵਿਹ੍ਮ ਕੀ ਹੁੰਦਾ , ਰਾਮੂ ਕਿਹੰਦਾ ਦਸੋ ਜੋਗੀ ਜੀ , ਜੋਗੀ ਨੇ ਕਿਹਾ ਇਹਦਾ ਕਰ ਦਸ ਤਾਂ ਮੈ ਦੁਉਗਾ ਪਰ ਸਭ ਤੋਂ ਪਿਹਲਾ ਮੈਨੂੰ ਤੂੰ ਇਹ ਦਸ ਇਹ ਘਰ ਕਿਦਾ ਹੈ , ਰਾਮੂ ਕਿਹੰਦਾ ਮੇਰਾ ਘਰ ਆਂ ਜੋਗੀ ਜੀ | ਜੋਗੀ ਕਿਹੰਦਾ ਨਾ ! ਤੇਨੂੰ ਵਿਹ੍ਮ ਆ ਵਿਹ੍ਮ ਨਾ ਕਰਿਆ ਕਰ , ਰਾਮੂ ਹੇਰਾਨ ਹੋ ਗਿਆ ਕਿਹੰਦਾ ਉਹ ਕਿਦਾ ਜੀ | ਜੋਗੀ ਜੀ ਨੇ ਦਸਿਆ ਕੀ ਤੂੰ ਜਦੋ ਮਰ ਜਾਵੇਗਾ ਫਿਰ ਇਸ ਘਰ ਦਾ ਕੀ ਹੋਊ , ਰਾਮੂ ਕਿਹਦਾ ਕੀ ਇਹ ਮੈ ਆਪਣੇ ਪੁਤਰਾਂ ਨੂੰ ਦੇ ਜੁ , ਜੋਗੀ ਨੇ ਹਸ ਕੇ ਕਿਹਾ ਬੇਟਾ ਫਿਰ ਇਹ ਘਰ ਤੇਰਾ ਕਿਵੇ ਹੋਇਆ | ਏ ਵਿਹ੍ਮ ਭਰਮ ਵਿੱਚ ਫਸਿਆ ((( ਰਾਮੂ ))) | ਰਾਮੂ ਹੱਕਾ ਬੱਕਾ ਰਿਹ ਗਿਆ ਫਿਰ ਜੋਗੀ ਕਿਹੰਦਾ ਚਲ ਇਹ ਦੱਸ ਕੀ ਇਹ ਜੋ ਦੇਹ ਆ ਉਹ ਕੀਦੀ ਆ ,, ਰਾਮੂ ਹੱਸ ਹੱਸ ਕੇ ਕਿਹਣ ਲਗਾ ਕੀ ਜੋਗੀ ਜੀ ਕੀ ਕਮਲੀਆ ਗਲਾਂ ਕਰਦੇ ਹੋ ਜੀ , ਮੇਰੀ ਹੀ ਆ ਹੋਰ ਕੀਦੀ ਆ ਕੋਈ ਭੂਤ ਦਿਖਦਾ ਤੁਹਾਨੂ , ਜੋਗੀ ਜੀ ਨੇ ਕਿਹਾ ਨਾ ਵਿਹ੍ਮ ਨਾ ਕਰ , ਇਹ ਤੇਰੀ ਨਹੀ ਆ ਤੂੰ ਇਹ ਦਸ ਜੱਦ ਤੂੰ ਮਰ ਜਾਣਾ ਫਿਰ ਇਹ ਤਾਂ ਇਸਨੂੰ ਅੱਗ ਲਾ ਦਿਤੀ ਜਾਣੀ ਆ ਤੇਰੇ ਨਾਲ ਤਾਂ ਜਾਣੀ ਹੀ ਨਹੀ , ਫੇਰ ਇਹ ਤੇਰੀ ਕਿਵੇ ਹੋਈ , ਰਾਮੂ ਦੀਆ ਅੱਖਾ ਭਰ ਅਇਆ ਉਸ ਨੂੰ ਸਚ ਦਾ ਗਿਆਨ ਹੋ ਗਿਆ , ਭੁਬਾ ਮਾਰ ਮਾਰ ਰੋਣ ਲੱਗਾ ਪੈਰੀ ਪੈ ਗਿਆ ਜੋਗੀ ਜੀ ਦੇ , ਕਿਹਣ ਲਗਾ ਮੇਰਾ ਕੁਝ ਨਹੀ , ਮੇਰਾ ਕੁਝ ਨਹੀ , ਮੇਰਾ ਕੁਝ ਨਹੀ || ਜੋਗੀ ਜੀ ਹਸੇ ਅਤੇ ਕਿਹਣ ਲਗੇ ਨਾ ਬੇਟਾ ਤੂੰ ਫਿਰ ਵਿਹ੍ਮ ਕਰ ਰਿਹਾ ਆ , ਰਾਮੂ ਹੇਰਾਨ ਹੋ ਗਿਆ ਪੁਛਣ ਲਗਾ ਹੁਣ ਕਿਵੇ ਵਿਹ੍ਮ ਹੋਇਆ | ਜੋਗੀ ਜੀ ਨੇ ਦਸਿਆ ਕੇ ਇਕ ਚੀਜ ਤੇਰੀ ਆ ਜੋ ਨਾਲ ਵੀ ਜਾਵੇਗੀ ਉਹ ਹੈ ਸਿਮਰਨ ਭਗਤੀ ਅਤੇ ਤੇਰੀ ਆਤਮਾ ਵਿਚ ਪਰਮਾਤਮਾ ਵਸਦਾ ਹੈ ਜਿਸ ਦੀ ਹੀ ਓਹ ਆਤਮਾ ਹੈ , ਉਹ ਤੇਰਾ ਆਪਣਾ ਹੈ ਹੋਰ ਕੁਝ ਨਹੀ ਇਕ ਜਗ ਤੇ ਤੇਰਾ , ਜੇ ਓਹ ਤੇਰਾ ਹੋ ਗਿਆ ਫਿਰ ਸਬ ਕੁਝ ਜੋ ਉਸਦਾ ਫਿਰ ਤੇਰਾ ਆ , ਤੂੰ ਵਿਹ੍ਮ ਨਾ ਕਰਿਆ ਕਰ | ਰਾਮੂ ਦਾ ਮੰਨ ਸ਼ਾਂਤ ਹੋ ਗਿਆ ਕਿਹਣ ਲਗਾ ਜੋਗੀ ਜੀ ਆਪ ਜੀ ਕੋਨ ਹੋ , ਕਿਥੋ ਆਏ ਹੋ , ਜੋਗੀ ਜੀ ਨੇ ਕਿਹਾ ਬੇਟਾ ਮੈ ਗਿਆਨੀ ਆ , ਰਾਮੂ ਕਿਹੰਦਾ ਮੈ ਕੁਝ ਸਮਜਿਆ ਨਹੀ ਖੁਲ ਕੇ ਦਸੋ ਫਿਰ ਜੋਗੀ ਜੀ ਨੇ ਹੱਸ ਕੇ ਕਿਹਾ ਬੇਟਾ ਮੈ ਉਸ ਪੰਡਿਤ ਦਾ ਤੋਤਾ ਹਾਂ ਜਿਸ ਕੋਲ ਤੂੰ ਵਿਹ੍ਮ ਭਰਮ ਕਰਕੇ ਗਿਆ ਸੀ , ਜੱਦ ਤੂੰ ਪੰਡਿਤ ਨੂੰ ਦਸ ਰਿਹਾ ਸੀ ਸਾਰੀ ਗਲ ਮੈ ਸੁਨ ਰਿਹਾ ਸੀ ਅਤੇ ਮੇਨੂੰ ਬਹੁਤ ਹੀ ਦੁਖ ਲਗਿਆ ਕੀ ਅੱਜ ਕਲ ਲੋਗ ਕਿਨਾ ਵਿਹ੍ਮ ਭਰਮ ਕਰਦੇ ਨੇ , ਮੈ ਉਸ ਪਰਮਾਤਮਾ ਅਗੇ ਬੇਨਤੀ ਕੀਤੀ ਕੇ ਇਹ ਪਰਮਾਤਮਾ ਜੀ , ਮੈ ਤਾਂ ਇਹ ਪਿੰਜਰੇ ਵਿਚ ਠੀਕ ਹਾਂ ਰਿਹ ਸਕਦਾ ਹਾਂ ਪਰ ਇਸ ਰਾਮੂ ਨੂੰ ਤੂੰ ਇਸ ਵਿਹ੍ਮ ਭਰਮ ਦੇ ਪਿੰਜਰੇ ਚੋ ਕੱਡ ਮੇਰੀ ਗੱਲ ਪਰਮਾਤਮਾ ਨੇ ਸੁਨੀ ਅਤੇ ਮੇਰੇ ਤੇ ਕਿਰਪਾ ਕੀਤੀ ਅਤੇ ਮੈ ਜਦੋ ਪਿੰਜਰਾ ਖੁਲਿਆ ਉਸ ਵਕਤ ਉੱਡ ਗਿਆ , ਅਤੇ ਮੇਰੇ ਮਨ ਵਿਚ ਦਿਯਾ ਆਨ ਕਾਰਨ ਮੇਰੀ ਜੋਨੀ ਕਟੀ ਗਈ ਅਤੇ ਹੁਣ ਮੇਨੂ ਉਸ ਪਰਮਾਤਮਾ ਨੇ ਹੀ ਤੇਰੇ ਕੋਲ ਭੇਜਿਆ ਹੈ | ਤੂੰ ਵਿਹ੍ਮ ਨਾ ਕਰਿਆ ਕਰ , ਬੰਦਿਆ ਤੂੰ ਵਿਹ੍ਮ ਨਾ ਕਰਿਆ ਕਰ ,,,,,,,,,,,,,,,,,,,,,,,,,,,,,ਸਿਮਰਨ ਕਰਿਆ ਕਰ ਸਿਮਰਨ ਕਰਿਆ ਕਰ .............................. .... ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ ॥ Through 8.4 million incarnations they wander lost and confused; through all their wandering and roaming, they are ruined. ............................. ਭਰਮਿ ਭੁਲਾਣਾ ਅੰਧੁਲਾ ਫਿਰਿ ਫਿਰਿ ਆਵੈ ਜਾਇ ॥ Wandering in doubt, the spiritually blind come and go in reincarnation, over and over again ......................... ਕਹੁ ਨਾਨਕ ਗੁਰਿ ਭਰਮੁ ਕਾਟਿਆ ਸਗਲ ਬ੍ਰਹਮ ਬੀਚਾਰੁ ॥੪॥੨੫॥੯੫ Says Nanak, the Guru has removed my doubts; I recognize God in all. ||4||25||95|| ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ ਜੀ ਆਉ ਆਪਾ ਰਾਮੂ ਨਾ ਬਣੀਏ , ਰਾਮ ਨੂੰ ਪਛਾਣੀ................................. WaheGuru ji . . . .
Posted on: Mon, 11 Nov 2013 02:17:08 +0000

Trending Topics



class="sttext" style="margin-left:0px; min-height:30px;"> Jesús te invita a que vuelvas Cuando los pastores encuentran
OK, so let me get this straight....Republicans, who claim to be
Wellco Footwear B110-5W 5 Wide Gen II Hot Weather Jungle Boots -
***Last Minute Specials*** We occasionally get last minute
The reason this page was created :) my husband and I both needed a
Me rompe soberanamente las pelotas que te insulten y descalifiquen

Recently Viewed Topics




© 2015