ਬਹੁਤ ਹੈਰਾਨੀ ਤੇ ਦੁੱਖ - TopicsExpress



          

ਬਹੁਤ ਹੈਰਾਨੀ ਤੇ ਦੁੱਖ ਹੁੰਦਾ ਹੈ ਜਦੋਂ ਸਿੱਖਾਂ ਦੇ ਮੂੰਹੋਂ ਇਹ ਗੱਲ ਸੁਣੀਂ ਦੀ ਹੈ ਕਿ ਅਖੇ ਜੀ ਭਿੰਡਰਾਂਵਾਲਾ ਬਹੁਤ ਗਲਤ ਬੰਦਾ ਸੀ ਤੇ ਉਹ ਕੋਈ ਸੰਤ ਨਹੀਂ ਸੀ!ਹਿੰਦੋਸਤਾਨੀ ਪਰੇਮੀ ਸਿੱਖੋ ਤੁਸੀਂ ਦੱਸ ਦਿਓ ਸੰਤ ਕੀਹਨੂੰ ਕਹਿੰਦੇ ਨੇ?ਆਓ ਸੰਤ ਜਰਨੈਲ ਸਿੰਘ ਜੀ ਵਾਰੇ ਦੱਸਾਂ ਤੁਹਾਨੂੰ ਕਿ ਓਹਨਾਂ ਨੂੰ ਸੰਤਕਿਓਂ ਕਹਿੰਦੇ ਹਾਂ!੧. ਹੈ ਕੋਈ ਜੋ ਹਰ ਰੋਜ਼ ਭਿੰਡਰਾਂਵਾਲ਼ਿਆਂ ਸੰਤਾਂ ਵਾਂਗ ਹਰ ਰੋਜ਼ ੧੦੧ ਪਾਠ ਜਪੁਜੀ ਸਾਹਿਬ ਦੇ ਕਰਦਾ ਹੋਵੇ?੨. ਹੈ ਕੋਈ ਜਿਸ ਨੇ ਇਕ ਹਫਤੇ ਵਿੱਚ ਪੰਜ ਗਰੰਥੀ ਦਾ ਪਾਠ ਕੰਠ ਕਰ ਲਿਆ ਹੋਵੇ? ( ਪੰਜ ਗਰੰਥੀ ਵਿੱਚ ੧੦ ਬਾਣੀਆਂ ਆਉਂਦੀਆਂ ਹਨ)੩. ਹੈ ਕੋਈ ਜਿਸ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਤੇ ਦਸਮ ਗਰੰਥ ਕੰਠ ਹੋਵੇ?੪. ਹੈ ਕੋਈ ਜਿਸ ਦੇ ਬਚਨ ਸੁਣ ਕੇ ਹਜ਼ਾਰਾਂ ਲੋਕ ਸ਼ਹੀਦ ਹੋਣ ਨੂੰ ਤਿਆਰ ਹੋ ਜਾਣ?੫. ਹੈ ਕੋਈ ਜਿਸ ਦੇ ਕਹਿਣ ਤੇ ੧ ਦਿਨ ਵਿੱਚ ੫੦੦੦ ਲੋਕ ਅੰਮ੍ਰਿਤ ਛਕ ਲੈਣ?੬. ਹੈ ਕੋਈ ਜਿਸ ਨੇ ਧਰਮ ਦੀ ਖਾਤਰ ਮੁੱਖ ਮੰਤਰੀ ਦੀ post reject ਕੀਤੀ ਹੋਵੇ?੭. ਹੈ ਕੋਈ ਜਿਸ ਨੇ ਅਮਰੀਕਾ ਵਰਗੇ ਦੇਸ਼ ਦੀ residency ਤੇ ਲੱਖਾਂ ਡਾੱਲਰ ਧਰਮ ਖਾਤਰ ਰਿਜੈਕਟ ਕੀਤੇ ਹੋਣ?੮. ਹੈ ਕੋਈ ਜਿਸ ਨੂੰ ਹਿੰਦੂ ਧਰਮ ਦਾ ਦੁਸ਼ਮਣ ਸਮਝਿਆ ਜਾਂਦਾ ਹੋਵੇ ਤੇ ਓਸੇ ਬੰਦੇ ਨੇ ਹਿੰਦੂਆਂ ਦੇ ਮੰਦਰ ਬਣਾਏ ਹੋਣ?੯. ਹੈ ਕੋਈ ਐਸਾ ਬੁਲਾਰਾ ਜਿਸ ਅੱਗੇ P.H.D ਵਾਲ਼ਿਆਂ ਦੇ ਵੀ ਸਿਰ ਨੀਵੇਂ ਹੋਜਾਣ?੧੦. ਹੈ ਕੋਈ ਐਸਾ ਜੋ ਆਪਣੇ ਰੋਂਦੇ ਹੋਏ ਬੱਚੇ ਨੂੰ ਪੰਜ ਰੁਪਏ ਸਿਰਫ ਏਸ ਲਈ ਨਾ ਦੇਵੇ ਕਿਓਂਕਿ ਓਹ ਪੈਸੇ ਗੁਰੂ ਘਰ ਦੀ ਗੋਲਕ ਦੇ ਨੇ?੧੧. ਹੈ ਕੋਈ ਜਿਸ ਨੇ ਟੈਂਕ ਤੋਪਾਂ ਚੱਲਣ ਤੇ ਵੀ ਹਾਰ ਨਾ ਮੰਨੀ ਹੋਵੇ?੧੨. ਹੈ ਕੋਈ ਜਿਸ ਨੇ ਕਿਸੇ ਹਿੰਦੂ ਬੱਚੇ ਦੀ ਕੈਂਸਰ ਦੀ ਬਿਮਾਰੀ ਆਖਰੀ ਸਟੇਜ ਤੇ ਓਹ ਵੀ ਸਰੀਰ ਵਿੱਚ ੯੨% ਤਕ ਬਿਮਾਰੀ ਹੋਣ ਦੇ ਬਾਵਜੂਦ ਓਸ ਬੱਚੇ ਨੂੰ ਠੀਕ ਕੀਤਾ ਹੋਵੇ?ਦੱਸੋ ਜੇ ਹੈਗਾ ਕੋਈ ਤੁਹਾਡੇ ਵਿੱਚੋਂਕਿਹੜਾ ਕਹਿੰਦਾ ਭਿੰਡਰਾਂਵਾਲਾ ਕੋਈ ਸੰਤ ਨਹੀਂ ਸੀ?
Posted on: Sun, 21 Sep 2014 00:09:25 +0000

Trending Topics



Recently Viewed Topics




© 2015