ਹੁੱਕਮਨਾਮਾ ਸ਼੍ਰੀ ਦਰਬਾਰ - TopicsExpress



          

ਹੁੱਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ਅੱਜ ਦਾ ਮੁੱਖਵਾਕ 31 -7-2014 ਵੀਰਵਾਰ , 16 ਸਾਵਣ (ਸੰਮਤ ੫੪੬ ਨਾਨਕਸ਼ਾਹੀ) ਵਡਹੰਸੁ ਮਹਲਾ ੩ ॥ ਮਨ ਮੇਰਿਆ! ਤੂ ਸਦਾ ਸਚੁ ਸਮਾਲਿ ਜੀਉ ॥ ਆਪਣੈ ਘਰਿ ਤੂ ਸੁਖਿ ਵਸਹਿ; ਪੋਹਿ ਨ ਸਕੈ ਜਮਕਾਲੁ ਜੀਉ ॥ ਕਾਲੁ ਜਾਲੁ ਜਮੁ ਜੋਹਿ ਨ ਸਾਕੈ; ਸਾਚੈ ਸਬਦਿ ਲਿਵ ਲਾਏ ॥ ਸਦਾ ਸਚਿ ਰਤਾ ਮਨੁ ਨਿਰਮਲੁ; ਆਵਣੁ ਜਾਣੁ ਰਹਾਏ ॥ ਦੂਜੇ ਭਾਇ ਭਰਮਿ ਵਿਗੁਤੀ; ਮਨਮੁਖਿ ਮੋਹੀ ਜਮਕਾਲਿ ॥ ਕਹੈ ਨਾਨਕੁ ਸੁਣਿ ਮਨ ਮੇਰੇ! ਤੂ ਸਦਾ ਸਚੁ ਸਮਾਲਿ ॥੧॥ ਮਨ ਮੇਰਿਆ! ਅੰਤਰਿ ਤੇਰੈ ਨਿਧਾਨੁ ਹੈ; ਬਾਹਰਿ ਵਸਤੁ ਨ ਭਾਲਿ ॥ ਜੋ ਭਾਵੈ, ਸੋ ਭੁੰਚਿ ਤੂ; ਗੁਰਮੁਖਿ ਨਦਰਿ ਨਿਹਾਲਿ ॥ ਗੁਰਮਖਿ ਨਦਰਿ ਨਿਹਾਲਿ ਮਨ ਮੇਰੇ! ਅੰਤਰਿ ਹਰਿ ਨਾਮੁ ਸਖਾਈ ॥ ਮਨਮੁਖ ਅੰਧੁਲੇ ਗਿਆਨ ਵਿਹੂਣੇ; ਦੂਜੈ ਭਾਇ ਖੁਆਈ ॥ ਬਿਨੁ ਨਾਵੈ ਕੋ ਛੂਟੈ ਨਾਹੀ; ਸਭ ਬਾਧੀ ਜਮਕਾਲਿ ॥ ਨਾਨਕ ਅੰਤਰਿ ਤੇਰੈ ਨਿਧਾਨੁ ਹੈ; ਤੂ ਬਾਹਰਿ ਵਸਤੁ ਨ ਭਾਲਿ ॥੨॥ ਮਨ ਮੇਰਿਆ! ਜਨਮੁ ਪਦਾਰਥੁ ਪਾਇ ਕੈ; ਇਕਿ ਸਚਿ ਲਗੇ ਵਾਪਾਰਾ ॥ ਸਤਿਗੁਰੁ ਸੇਵਨਿ ਆਪਣਾ; ਅੰਤਰਿ ਸਬਦੁ ਅਪਾਰਾ ॥ ਅੰਤਰਿ ਸਬਦੁ ਅਪਾਰਾ, ਹਰਿ ਨਾਮੁ ਪਿਆਰਾ; ਨਾਮੇ ਨਉ ਨਿਧਿ ਪਾਈ ॥ ਮਨਮੁਖ ਮਾਇਆ ਮੋਹ ਵਿਆਪੇ, ਦੂਖਿ ਸੰਤਾਪੇ; ਦੂਜੇ ਪਤਿ ਗਵਾਈ ॥ ਹਉਮੈ ਮਾਰਿ ਸਚਿ ਸਬਦਿ ਸਮਾਣੇ; ਸਚਿ ਰਤੇ ਅਧਿਕਾਈ ॥ ਨਾਨਕ ਮਾਣਸ ਜਨਮੁ ਦੁਲੰਭੁ ਹੈ; ਸਤਿਗੁਰਿ ਬੂਝ ਬੁਝਾਈ ॥੩॥ ਮਨ ਮੇਰੇ! ਸਤਿਗੁਰੁ ਸੇਵਨਿ ਆਪਣਾ; ਸੇ ਜਨ ਵਡਭਾਗੀ ਰਾਮ ॥ ਜੋ ਮਨੁ ਮਾਰਹਿ ਆਪਣਾ; ਸੇ ਪੁਰਖ ਬੈਰਾਗੀ ਰਾਮ ॥ ਸੇ ਜਨ ਬੈਰਾਗੀ, ਸਚਿ ਲਿਵ ਲਾਗੀ; ਆਪਣਾ ਆਪੁ ਪਛਾਣਿਆ ॥ ਮਤਿ ਨਿਹਚਲ ਅਤਿ ਗੂੜੀ ਗੁਰਮੁਖਿ; ਸਹਜੇ ਨਾਮੁ ਵਖਾਣਿਆ ॥ ਇਕ ਕਾਮਣਿ ਹਿਤਕਾਰੀ, ਮਾਇਆ ਮੋਹਿ ਪਿਆਰੀ; ਮਨਮੁਖ ਸੋਇ ਰਹੇ ਅਭਾਗੇ ॥ ਨਾਨਕ ਸਹਜੇ ਸੇਵਹਿ ਗੁਰੁ ਅਪਣਾ; ਸੇ ਪੂਰੇ ਵਡਭਾਗੇ ॥੪॥੩॥ (ਅੰਗ 569) ☬ ਪੰਜਾਬੀ ਵਿਆਖਿਆ :- ☬ ਵਡਹੰਸ ਤੀਜੀ ਪਾਤਿਸ਼ਾਹੀ। ਹੇ ਮੇਰੀ ਜਿੰਦੜੀਏ! ਤੂੰ ਸਦੀਵ ਹੀ ਸੱਚੇ ਸੁਆਮੀ ਦਾ ਸਿਮਰਨ ਕਰ। ਇਸ ਤਰ੍ਹਾਂ ਤੂੰ ਆਪਣੇ ਨਿੱਜ ਦੇ ਗ੍ਰਿਹ ਵਿੱਚ ਆਰਾਮ ਵਿੱਚ ਵਸੇਗੀ ਅਤੇ ਮੌਤ ਦਾ ਦੂਤ ਤੈਨੂੰ ਛੋਹੇਗਾ ਨਹੀਂ। ਸੱਚੇ ਨਾਮ ਨਾਲ ਪ੍ਰੀਤ ਪਾਉਣ ਦੁਆਰਾ ਮੌਤ ਦੀ ਫਾਹੀ ਤੇ ਜਮ ਪ੍ਰਾਨੀ ਨੂੰ ਛੁਹ ਨਹੀਂ ਸਕਦੇ। ਸਤਿ ਨਾਮ ਨਾਲ ਰੰਗੀ ਹੋਈ ਆਤਮਾ ਹਮੇਸ਼ਾਂ ਪਵਿੱਤ੍ਰ ਹੈ ਅਤੇ ਆਵਾਗਉਣ ਤੋਂ ਖਲਾਸੀ ਪਾ ਜਾਂਦੀ ਹੈ। ਦਵੈਤ-ਭਾਵ ਤੇ ਸੰਦੇਹ ਨੇ ਆਪ-ਹੁਦਰੀ ਆਤਮਾ ਨੂੰ ਤਬਾਹ ਕਰ ਦਿੱਤਾ ਹੈ ਤੇ ਇਹ ਮੌਤ ਦੇ ਦੂਤ ਨੇ ਲੁਭਾਇਮਾਨ ਕਰ ਲਈ ਹੈ। ਗੁਰੂ ਜੀ ਆਖਦੇ ਹਨ, ਤੂੰ ਮੇਰੀ ਆਤਮਾ! ਸੁਣ ਤੂੰ ਸਦੀਵ ਹੀ ਸੱਚੇ ਸਾਹਿਬ ਦਾ ਸਿਮਰਨ ਕਰਿਆ ਕਰ। ਹੇ ਮੇਰੇ ਮਨੂਏ! ਤੇਰੇ ਅੰਦਰ ਹੀ (ਨਾਮ ਦਾ) ਖਜਾਨਾ ਹੈ। ਤੂੰ ਇਸ ਵਸਤੂ ਨੂੰ ਬਾਹਰਵਾਰ ਨਾਂ ਲੱਭ। ਤੂੰ ਉਹ ਕੁਛ ਛੱਕ ਜਿਹੜਾ ਸਾਈਂ ਨੂੰ ਚੰਗਾ ਲਗਦਾ ਹੈ ਤੇ ਇਸ ਤਰ੍ਹਾਂ ਮੁਖੀ ਗੁਰਾਂ ਦੀ ਦਇਆ ਦੁਆਰਾ ਪ੍ਰਸੰਨ ਹੋ। ਹੇ ਮੇਰੀ ਜਿੰਦੇ! ਸਹਾਇਕ ਸੁਆਮੀ ਮਾਲਕ ਤੇਰੇ ਅੰਦਰ ਹੀ ਹੈ। ਨੇਕ ਬਣ ਅਤੇ ਉਸ ਨੂੰ ਆਪਣੇ ਨੇਤ੍ਰਾ ਨਾਲ ਵੇਖ। ਆਪ-ਹੁਦਰੇ, ਅੰਨ੍ਹੇ ਅਤੇ ਬ੍ਰਹਮ-ਬੋਧ ਤੋਂ ਸਖਣੇ ਹਨ। ਹੋਰਸ ਦੀ ਪ੍ਰੀਤ ਨੇ ਉਨ੍ਹਾਂ ਨੂੰ ਬਰਬਾਦ ਕਰ ਦਿੱਤਾ ਹੈ। ਨਾਮ ਦੇ ਬਾਝੌਂ ਕੋਈ ਭੀ ਬੰਦ-ਖਲਾਸ ਨਹੀਂ ਹੁੰਦਾ। ਮੌਤ ਦੇ ਫ਼ਰਿਸ਼ਤੇ ਨੇ ਸਾਰਿਆਂ ਨੂੰ ਜਕੜਿਆ ਹੋਇਆ ਹੈ। ਨਾਨਕ, ਤੇਰੇ ਅੰਦਰ ਹੀ ਖਜਾਨਾ ਹੈ। ਤੂੰ ਨਾਮ-ਵਸਤੂ ਦੀ ਬਾਹਰ ਵਾਰ ਖੋਜ ਭਾਲ ਨਾਂ ਕਰ। ਮੇਰੇ ਮਨੂਏ ਮਨੁੱਖੀ-ਜੀਵਨ ਦੀ ਦੌਲਤ ਨੂੰ ਪਾ ਕੇ ਕਈ ਸੱਚ ਦੇ ਵਣਜ ਵਿੱਚ ਜੁੜੇ ਹੋਏ ਹਨ। ਉਹ ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ ਅਤੇ ਉਨ੍ਹਾਂ ਦੇ ਅੰਦਰ ਲਾਸਾਨੀ ਨਾਮ ਟਿਕਿਆ ਹੋਇਆ ਹੈ। ਅਨੰਤ ਨਾਮ ਉਨ੍ਹਾਂ ਦੇ ਅੰਦਰ ਹੈ। ਰੱਬ ਦਾ ਨਾਮ ਉਨ੍ਹਾਂ ਨੂੰ ਮਿੱਠਾ ਲਗਦਾ ਹੈ ਅਤੇ ਨਾਮ ਦੇ ਰਾਹੀਂ ਉਹ ਨੌ ਖਜਾਨਿਆਂ ਨੂੰ ਪ੍ਰਾਪਤ ਕਰ ਲੈਂਦੇ ਹਨ। ਆਪ-ਹੁਦਰੇ ਸੰਸਾਰੀ ਮਮਤਾ ਵਿੱਚ ਖੱਚਤ ਹੋਏ ਹੋਏ ਹਨ। ਉਹ ਪੀੜ ਅੰਦਰ ਦੁਖੀ ਹੁੰਦੇ ਹਨ ਤੇ ਦਵੈਤ ਭਾਵ ਵਿੱਚ ਆਪਣੀ ਇੱਜ਼ਤ ਆਬਰੂ ਵੰਞਾ ਲੈਂਦੇ ਹਨ। ਜੋ ਆਪਣੀ ਹੰਗਤਾ ਨੂੰ ਮਾਰਦੇ ਹਨ ਤੇ ਸਤਿਨਾਮ ਵਿੱਚ ਲੀਨ ਹੁੰਦੇ ਹਨ, ਉਹ ਸੱਚ ਨਾਲ ਘਣੇ ਰੰਗੀਜ ਜਾਂਦੇ ਹਨ। ਨਾਨਕ, ਮੁਸ਼ਕਿਲ ਨਾਲ ਮਿਲਣ ਵਾਲਾ ਹੈ ਮਨੁੱਖੀ-ਜੀਵਨ। ਸੱਚੇ ਗੁਰੂ ਜੀ ਯਥਾਰਥ ਸਮਝ ਦਰਸਾਉਂਦੇ ਹਨ। ਹੇ ਮੇਰੀ ਜਿੰਦੇ! ਜੋ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਭਾਰੇ ਨਸੀਬਾਂ ਵਾਲੇ ਹਨ ਉਹ ਪੁਰਸ਼। ਜਿਹੜੇ ਆਪਣੇ ਮਨ ਨੂੰ ਕਾਬੂ ਕਰਦੇ ਹਨ, ਉਹੀ ਉਪਰਾਮ ਪੁਰਸ਼ ਹਨ। ਜੋ ਸੱਚੇ ਸੁਆਮੀ ਨੂੰ ਪਿਆਰ ਕਰਦੇ ਹਨ, ਉਹ ਇੱਛਾ-ਰਹਿਤ ਪੁਰਸ਼ ਹਨ, ਉਹਨਾਂ ਨੇ ਆਪਣੇ ਆਪੇ ਨੂੰ ਸਮਝਿਆ ਹੈ। ਅਹਿਲ ਤੇ ਪਰਮ ਡੂੰਘੀ ਹੈ ਉਨ੍ਹਾਂ ਦੀ ਸੋਚ ਸਮਝ ਗੁਰਾਂ ਦੀ ਮਿਹਰ ਸਦਕਾ ਉਹ ਸ਼ਾਤੀ ਨਾਲ ਨਾਮ ਨੂੰ ਉਚਾਰਦੇ ਹਨ। ਕਈ ਸੁੰਦਰੀਆਂ ਦੇ ਆਸ਼ਕ ਹਨ। ਧਨ-ਦੌਲਤ ਦਾ ਪਿਆਰ ਉਨ੍ਹਾਂ ਨੂੰ ਮਿੱਠਾ ਲਗਦਾ ਹੈ। ਐਹੋ ਜਿਹੇ ਨਿਕਰਮਣ ਅਧਰਮੀ ਸੁੱਤੇ ਹੀ ਰਹਿੰਦੇ ਹਨ। ਨਾਨਕ ਜੋ ਅਡੋਲਤਾ ਨਾਲ ਆਪਣੇ ਗੁਰੂ ਨੂੰ ਸੇਵਦੇ ਹਨ, ਉਹ ਪੂਰਨ ਪਰਾਲਭਧ ਵਾਲੇ ਪੁਰਸ਼ ਹਨ। ☬ENGLISH TRANSLATION :- ☬ Wadhans 3rd Guru. O my soul, remember thou ever, the True Lord. Thus shalt thou abide in peace in thy own home and deaths courier shall touch thee not. By embracing affection for the True Name, Deaths noose and myrmidon cannot touch the mortal. The soul, imbued with the True Name, is ever immaculate and ceases to came and go. Duality and doubt have ruined the way-ward soul and it is lured by death Minister. Says, Nanak, hearken thou, O my soul and remember thou ever the True Lord. O my mind, within thee is the treasure, search, thou not the thing without. Eat thou only that which is pleasing to the Lord and be happy through the Exalted Gurus grace. O my soul, Lord Master, the Helper, is within thee. By Gurus instruction, be holy and see Him with thine eyes. The egocentrics are blind and bereft of gnosis and anothers love has ruined them. Without the Name, none is emancipated, All are chained by Deaths myrmidon. Nanak, within thee obtaining is the treasure; seek thou not the thing without. My mind, obtaining the wealth of human life, some are engaged in the trade of truth. They serve their True Guru and within them is enshrined the infinite Name. Within them is the infinite sweet Name of God, and through the Name, they obtain the nine treasures. The way-ward are engrossed in worldly love. They writhe in pain and through duality lose their honour. They, who still their ego and merge in the True Name, are thoroughly imbued with truth. Nanak, difficult to obtain is the human life, The True Guru reveals the real understanding. O my soul, they who serve their True Guru, very fortunate are those persons. They who subdue their mind, they are the men of renunciation and detachment. They, who cherish love for the True Lord, they are the desireless persons, who know their ownself, stable and very profound is their intellect, and by Gurus grace, they calmly utter the Name. Some are the lovers of damsels and sweet to them is the love of wealth; Such unlucky apostates remain asleep. Nanak, they who, with poise, serve their Guru, they are the men of perfect destiny. WAHEGURU JI KA KHALSA WAHEGURU JI KI FATEH JI.
Posted on: Thu, 31 Jul 2014 02:48:14 +0000

Trending Topics



Recently Viewed Topics




© 2015