ਹੁੱਕਮਨਾਮਾ ਸ਼੍ਰੀ ਦਰਬਾਰ - TopicsExpress



          

ਹੁੱਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ਅੱਜ ਦਾ ਮੁੱਖਵਾਕ 5 - 8-2014 ਮੰਗਲਵਾਰ , 21 ਸਾਵਣ (ਸੰਮਤ ੫੪੬ ਨਾਨਕਸ਼ਾਹੀ) ਸੋਰਠਿ ਮਹਲਾ ੫ ॥ ਪੁਤ੍ਰ ਕਲਤ੍ਰ ਲੋਕ ਗ੍ਰਿਹ ਬਨਿਤਾ; ਮਾਇਆ ਸਨਬੰਧੇਹੀ ॥ ਅੰਤ ਕੀ ਬਾਰ, ਕੋ ਖਰਾ ਨ ਹੋਸੀ; ਸਭ ਮਿਥਿਆ ਅਸਨੇਹੀ ॥੧॥ ਰੇ ਨਰ! ਕਾਹੇ ਪਪੋਰਹੁ ਦੇਹੀ ॥ ਊਡਿ ਜਾਇਗੋ ਧੂਮੁ ਬਾਦਰੋ; ਇਕੁ ਭਾਜਹੁ ਰਾਮੁ ਸਨੇਹੀ ॥ ਰਹਾਉ ॥ ਤੀਨਿ ਸੰਙਿਆ ਕਰਿ, ਦੇਹੀ ਕੀਨੀ; ਜਲ ਕੂਕਰ ਭਸਮੇਹੀ ॥ ਹੋਇ ਆਮਰੋ, ਗ੍ਰਿਹ ਮਹਿ ਬੈਠਾ; ਕਰਣ ਕਾਰਣ ਬਿਸਰੋਹੀ ॥੨॥ ਅਨਿਕ ਭਾਤਿ ਕਰਿ ਮਣੀਏ ਸਾਜੇ; ਕਾਚੈ ਤਾਗਿ ਪਰੋਹੀ ॥ ਤੂਟਿ ਜਾਇਗੋ ਸੂਤੁ ਬਾਪੁਰੇ! ਫਿਰਿ ਪਾਛੈ ਪਛੁਤੋਹੀ ॥੩॥ ਜਿਨਿ ਤੁਮ ਸਿਰਜੇ ਸਿਰਜਿ ਸਵਾਰੇ; ਤਿਸੁ ਧਿਆਵਹੁ ਦਿਨੁ ਰੈਨੇਹੀ ॥ ਜਨ ਨਾਨਕ ਪ੍ਰਭ ਕਿਰਪਾ ਧਾਰੀ; ਮੈ ਸਤਿਗੁਰ ਓਟ ਗਹੇਹੀ ॥੪॥੪॥ (ਅੰਗ 609) ☬ ਪੰਜਾਬੀ ਵਿਆਖਿਆ :- ☬ ਸੋਰਠਿ ਪੰਜਵੀਂ ਪਾਤਿਸ਼ਾਹੀ। ਪੁੱਤਰ ਪਤਨੀ, ਘਰ ਦੇ ਲੋਕੀਂ ਤੇ ਇਸਤਰੀਆਂ ਸਭ ਧਨ-ਦੌਲਤ ਦੇ ਅੰਗ ਸਾਕ ਹਨ। ਅਖੀਰ ਦੇ ਵੇਲੇ, ਇਨ੍ਹਾਂ ਵਿਚੋਂ ਕਿਸੇ ਨੇ ਭੀ ਤੇਰਾ ਸਾਥ ਨਹੀਂ ਦੇਣਾ ਕਿਉਂਕਿ ਉਨ੍ਹਾਂ ਦਾ ਸਾਰਾ ਪਿਆਰ ਝੂਠਾ ਹੈ। ਹੇ ਬੰਦੇ! ਤੂੰ ਕਿਉਂ ਆਪਣੇ ਤਨ ਨੂੰ ਪਿਆਰ ਨਾਲ ਪਾਲਦਾ ਹੈ? ਇਹ ਧੂੰਏ ਦੇ ਬੱਦਲ ਦੀ ਤਰ੍ਹਾਂ ਉੱਡ ਜਾਵੇਗਾ। ਤੂੰ ਇਕ ਪ੍ਰਭੂ ਪ੍ਰੀਤਮ ਦਾ ਸਿਮਰਨ ਕਰ। ਠਹਿਰਾਉ। ਤਿੰਨਾਂ ਦੀ ਗਿਣਤੀ, ਇਸ ਦੀ ਖਪਤ ਲਈ ਮੁਕੱਰਰ ਕਰ ਕੇ, ਸਰੀਰ ਰੱਚਿਆ ਗਿਆ ਸੀ, ਇਸ ਨੂੰ ਪਾਣੀ ਵਿੱਚ ਸੁੱਟਿਆ, ਕੁੱਤਿਆਂ ਨੂੰ ਪਾਇਆ ਜਾਂ ਸਾੜ ਕੇ ਸੁਆਹ ਕੀਤਾ ਜਾਂਦਾ ਹੈ। ਆਪਣੇ ਆਪ ਨੂੰ ਅਬਿਨਾਸ਼ੀ ਜਾਣ ਕੇ ਬੰਦਾ ਆਪਣੇ ਘਰ ਵਿੱਚ ਬੈਠਾ ਹੈ ਅਤੇ ਹੇਤੂਆਂ ਦੇ ਹੇਤੂ ਨੂੰ ਭੁਲਾ ਦਿੰਦਾ ਹੈ। ਅਨੇਕਾਂ ਤ੍ਰੀਕਿਆਂ ਨਾਲ ਸੁਆਮੀ ਨੇ (ਜੀਵ ਰੂਪੀ) ਮਣਕੇ ਬਣਾਏ ਹਨ ਅਤੇ ਉਨ੍ਹਾਂ ਨੂੰ ਕਮਜ਼ੋਰ ਧਾਗੇ ਵਿੱਚ ਗੁੰਦ ਦਿੱਤਾ ਹੈ। ਧਾਗਾ ਟੁੱਟ ਜਾਊਗਾ, ਹੇ ਨਿਕਰਮਣ ਬੰਦੇ! ਅਤੇ ਤਦ ਤੂੰ ਮਗਰੋਂ ਪਸਚਾਤਾਪ ਕਰਨੂੰਗਾ। ਦਿਨ ਰਾਤ ਤੂੰ ਉਸ ਦਾ ਸਿਮਰਨ ਕਰ, ਜਿਸ ਨੇ ਤੈਨੂੰ ਰਚਿਆ ਹੈ ਅਤੇ ਰੱਚ ਕੇ ਤੈਨੂੰ ਸਸ਼ੋਭਤ ਕੀਤਾ ਹੈ। ਸੁਆਮੀ ਨੇ ਗੋਲੇ ਨਾਨਕ ਉਤੇ ਆਪਣੀ ਰਹਿਮਤ ਕੀਤੀ ਹੈ ਅਤੇ ਉਸ ਨੇ ਸੱਚੇ ਗੁਰਾਂ ਦੀ ਪਨਾਹ ਘੁੱਟ ਕੇ ਪਕੜ ਲਈ ਹੈ। ☬ENGLISH TRANSLATION :- ☬ Sorath 5th Guru. Sons, wife, people and women of thy household are the kinsmen of wealth. At the last moment, none of them shall stand by thee as their love if all false. O man, why pamperest thou thy body? It shall fly away like a cloud of smoke. Contemplate thou over the One Beloved Lord. Pause. Fixing three as the number for its consumption, the body was created, it is thrown into water, to the dogs, or burnt to ashes. Deeming himself immortals, the man, sits in him home, and forgets the cause of causes. In various ways, the Lord has fashioned the beads and has strung them on a frail thread. The thread shall break, O wretched man, and then thou shalt repent afterwards. Day and night meditate thou on Him, who created thee and having created has bedecked thee. The Lord has extended His mercy to slave Nanak and he has held fast to the True Gurus protection. WAHEGURU JI KA KHALSA WAHEGURU JI KI FATEH JI.
Posted on: Tue, 05 Aug 2014 02:19:59 +0000

Trending Topics



Recently Viewed Topics




© 2015