Hukamnama Sri Harmandir Sahib Ji 6th Oct.,2013 Ang 662 [ SUNDAY - TopicsExpress



          

Hukamnama Sri Harmandir Sahib Ji 6th Oct.,2013 Ang 662 [ SUNDAY ], 21th Aasu (Samvat 545 Nanakshahi) ] Mobile Sending Mukhwak And Arth With English Translation ( Mobile To Mobile Sending ) ਧਨਾਸਰੀ ਮਹਲਾ ੧ ॥ ਕਾਇਆ ਕਾਗਦੁ ਮਨੁ ਪਰਵਾਣਾ ॥ ਸਿਰ ਕੇ ਲੇਖ ਨ ਪੜੈ ਇਆਣਾ ॥ ਦਰਗਹ ਘੜੀਅਹਿ ਤੀਨੇ ਲੇਖ ॥ ਖੋਟਾ ਕਾਮਿ ਨ ਆਵੈ ਵੇਖੁ ॥੧॥ Dhanasari Mahala 1 ! Kaya Kaaghad Man Parvana ! Siir K Lekh Na Parey Eyaana ! Dargeh Kari-eh Tiney Lekh ! Khota Kaam Na Aavey Vekh ! धनासरी महला १ ॥ काइआ कागदु मनु परवाणा ॥ सिर के लेख न पड़ै इआणा ॥ दरगह घड़ीअहि तीने लेख ॥ खोटा कामि न आवै वेखु ॥१॥ ENGLISH TRANSLATION :- DHANAASAREE, FIRSTMEHL: The body is the paper, and the mind is the inscription written upon it. The ignorant fool does not read what is writtenon his forehead. In the Court of the Lord, three inscriptions are recorded. Behold, the counterfeit coin is worthless there. || 1|| ਪੰਜਾਬੀ ਵਿਚ ਵਿਆਖਿਆ :- ਇਹ ਮਨੁੱਖਾ ਸਰੀਰ (ਮਾਨੋ) ਇਕ ਕਾਗ਼ਜ਼ ਹੈ, ਅਤੇ ਮਨੁੱਖ ਦਾ ਮਨ (ਸਰੀਰ-ਕਾਗ਼ਜ਼ ਉਤੇ ਲਿਖਿਆ ਹੋਇਆ) ਦਰਗਾਹੀ ਪਰਵਾਨਾ ਹੈ। ਪਰ ਮੂਰਖ ਮਨੁੱਖ ਆਪਣੇ ਮੱਥੇ ਦੇ ਇਹ ਲੇਖ ਨਹੀਂ ਪੜ੍ਹਦਾ (ਭਾਵ, ਇਹ ਸਮਝਣ ਦਾ ਜਤਨ ਨਹੀਂ ਕਰਦਾ ਕਿ ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ ਕਿਹੋ ਜਿਹੇ ਸੰਸਕਾਰ-ਲੇਖ ਉਸ ਦੇ ਮਨ ਵਿਚ ਮੌਜੂਦ ਹਨ ਜੋ ਉਸ ਨੂੰ ਹੁਣ ਹੋਰ ਪ੍ਰੇਰਨਾ ਕਰ ਰਹੇ ਹਨ)। ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿ ਕੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੱਬੀ ਨਿਯਮ ਅਨੁਸਾਰ ਹਰੇਕ ਮਨੁੱਖ ਦੇ ਮਨ ਵਿਚ ਉੱਕਰੇ ਜਾਂਦੇ ਹਨ। ਪਰ ਹੇ ਭਾਈ! ਵੇਖ (ਜਿਵੇਂ ਕੋਈ ਖੋਟਾ ਸਿੱਕਾ ਕੰਮ ਨਹੀਂ ਆਉਂਦਾ, ਤਿਵੇਂ ਖੋਟੇ ਕੀਤੇ ਕੰਮਾਂ ਦਾ) ਖੋਟਾ ਸੰਸਕਾਰ-ਲੇਖ ਭੀ ਕੰਮ ਨਹੀਂ ਆਉਂਦਾ।੧। ARTH :- Eh Manukha sarir mano ik kagaj Hai, ate manukh da man sarir-kagaj utte likhiya hoyia Dargahi Parvana Hai. Par moorakh manukh aapne mathe de eh lekh nahi padda bhaav, eh samjhn da jatan nahi karda ki us de piche kite karma anusaar kiho jihe sanskaar-lekh us de man wich mojud Han jo hun hor prerna kar rahe Han. Maya de tin Guna de asar heth Reh ke kite hoye kma de sanskaar rabhi niyam anusaar Harek manukh de man wich ukare jande Han. Par Hey Bhai! Vekh jive koyi khota sika kam nahi aaounda, Tive khote kite kma da khota sanskaar-lekh bhi kam nahi aaounda. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI.. Share It..
Posted on: Sun, 06 Oct 2013 02:06:21 +0000

Trending Topics



Recently Viewed Topics




© 2015